ਕੁੰਬਲੰਗੀ ਇੰਟੀਗ੍ਰੇਟੇਡ ਟੂਰਿਸਟ ਵਿਲੇਜ ਪ੍ਰਾਜੈਕਟ ਛੋਟੇ ਜਿਹੇ ਟਾਪੂ ਨੂੰ ਇੱਕ ਆਦਰਸ਼ ਫਿਸ਼ਿੰਗ ਵਿਲੇਜ ਅਤੇ ਪਰਯਟਨ ਸਥਾਨ ਵਿੱਚ ਬਦਲਣ ਦੀ ਦਿਸ਼ਾ ਵਿੱਚ ਅਨੌਖੀ ਪਹਿਲ ਹੈ। ਇੱਥੇ, ਕੁੰਬਲੰਗੀ ਪਰਯਟਨ ਪਿੰਡ ਵਿੱਚ ਤੁਸੀ ਵਿਭਿੰਨ ਕੁਦਰਤੀ ਸੁੰਦਰਤਾ ਅਤੇ ਉਸ ਸਥਾਨ ਦੇ ਪਰਿਆਵਰਨਕ ਸੰਤੁਲਨ ਦਾ ਆਨੰਦ ਲੈ ਸਕਦੇ ਹੋ। ਆਦਰਸ਼ ਪਿੰਡ, ਜੋ ਇਸ ਤਰ੍ਹਹਾਂ ਦਾ ਵਿਸ਼ਵ ਦਾ ਪਹਿਲਾ ਪਿੰਡ ਹੈ, ਏਰਨਾਕੁੱਲਮ ਜਿਲ੍ਹੇ ਵਿੱਚ ਕੋਚੀ ਦੇ ਬਦਰਗਾਹੀ ਸ਼ਹਿਰ ਨੇੜੇ ਸਥਿਤ ਹੈ। ਇਹ, ਇੱਥੇ ਆਉਣ ਵਾਲੇ ਪਰਯਟਕਾਂ ਲਈ ਚਾਈਨੀਜ ਫੀਸ਼ਿੰਗ ਨੈਟ ਅਤੇ ਕਈ ਦੂਜੇ ਆਨੰਦਦਾਇਕ ਦ੍ਰਿਸ਼ਆਂ ਦੇ ਨਾਲ ਇੱਕ ਸੱਚਾ ਸੱਦਾ ਹੈ।
ਕੁੰਬਲੰਗੀ ਦੇ ਮਾਡਲ ਵਿਲੇਜ ਪ੍ਰਾਜੈਕਟ ਦੀ ਕਲਾ ਦੇ ਰੂਪ ਵਿੱਚ ਪੱਲੁਰਥੀ ਦੇ ਨੇੜਲੇ ਟਾਪੂ ਤੇ ਵੀ ਭਵਿੱਖ ਵਿੱਚ ਕਈ ਦਿਲਚਸਪ ਦ੍ਰਿਸ਼ ਅਤੇ ਗਤੀਵਿਧਿਆਂ ਸ਼ੁਰੂ ਹੋ ਜਾਉਣ ਗਿਆ। ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਇਹ ਤਟਵਰਤੀ ਬਸਤੀ ਪਿੰਡ ਵਾਸਿਆਂ ਦੀ ਸਧਾਰਣ ਅਤੇ ਖ਼ੁਸ਼ਹਾਲ ਆਜੀਵਿਕਾ ਦੀ ਇੱਕ ਆਕਰਸ਼ਕ ਝਾਂਕੀ ਪ੍ਰਸਤੁਤ ਕਰਦੀ ਹੈ ਅਤੇ ਇਸ ਸਥਾਨ ਦੀ ਪ੍ਰਾਚੀਨ ਸਾੰਸਕ੍ਰਿਤੀ ਅਤੇ ਧਰੋਹਰ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਦੀ ਹੈ।
ਇੱਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਏਰਨਾਕੁੱਲਮ ਜੰਗਸ਼ਨ, ਇੱਥੋ ਲਗਭਗ 25 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗਭਗ 40 ਕਿਲੋਮੀਟਰ ਦੂਰ।