Trade Media
     

ਪਡੰਨਾ ਬੈਕਵਾਟਰਸ


ਆਮਤੌਰ ਤੇ ਸੱਭ ਜਾਣਦੇ ਹਨ ਕਿ ਕੇਰਲ ਦਾ ਸੱਭ ਤੋ ਮਸ਼ਹੂਰ ਬੈਕਵਾਟਰ ਆਕਰਸ਼ਨ ਰਾਜ ਦੇ ਦੱਖਣ ਅਤੇ ਮੱਧ ਭਾਗ ਵਿੱਚ ਸਥਿਤ ਹੈ। ਇਸ ਮਾੰਨਤਾ ਦੇ ਪ੍ਰਤਿਕੂਲ, ਫੁੱਟਨੋਟਸ, ਇਸ ਮਹੀਨੇ ਤੁਹਾਨੂੰ ਕੇਰਲ ਦੇ ਉੱਤਰੀ ਜਿਲ੍ਹੇ ਕਾਸਰਗੌਡ ਦੇ ਸ਼ਾਂਤ ਬੈਕਵਾਟਰ ਨੇੱਟਵਰਕ ਵੱਲ ਲੈ ਜਾਂਦਾ ਹੈ। ਇੱਥੇ ਇਸ ਨਾਲ ਲੱਗਣ ਵਾਲੇ ਵੱਲਿਯਪਰੰਬ ਬੈਕਵਾਟਰ ਵਿੱਚ ਇੱਕ ਸੋਹਣਾ ਬੈਕਵਾਟਰ ਪਿੰਡ ਤੇੱਕੇਕਾਡ ਵਸਿਆ ਹੋਇਆ ਹੈ, ਜਿਸਦੀ ਇੱਕ ਦਿਲਚਸਪ ਕਹਾਣੀ ਹੈ। ਇਹ ਕਹਾਣੀ ਹੈ ਪਡੰਨਾ ਦੇ ਸਵੈ ਰੁਜ਼ਗਾਰ  ਦੀ ਕੋਸ਼ਿਸ਼ ਦੀ, ਜਨਾਬ ਗੁੱਲ ਮੌਹਮੱਦ ਅਤੇ ਉਹਨਾ ਦਾ ਸ਼ਾਂਤ ਬੈਕਵਾਟਰ ਪਰਯਟਨ ਸਥਾਨ –ਪਡੰਨਾ ਸਥਿਤ ਆਯਸਟਰ ਓਪੇਰਾ।

ਨਾਰੀਅਲ ਦੇ ਰੁੱਖਾਂ ਅਤੇ ਟੇੱਡੇ ਮੇੱਡੇ ਦਰਿਆਵਾਂ ਅਤੇ ਅਪਵਾਹੀ ਕੁੰਡਾਂ ਨਾਲ ਘਿਰੇ ਹੋਏ ਇਸ ਪਰਯਟਨ ਸਥਾਨ ਦੀ ਹਰੇਕ ਚੀਜ ਵਿੱਚ ਤੁਹਾਨੂੰ ਕੁਦਰਤੀ ਸੁੰਦਰਤਾ ਵਿਖੇਗੀ। ਇਹ ਕਾਸਰਗੌਡ ਜਿਲ੍ਹੇ ਪਡੰਨਾ ਦੇ ਕੋਲ ਸਥਿਤ ਹੈ।

ਇੱਕ ਇੰਨਸਾਨ ਦੀ ਕੋਸ਼ਿਸ਼ ਨਾਲ ਇੱਥੋ ਦੇ ਪਿੰਡ ਵਾਸਿਆਂ ਦੀ ਜੀਵਿਕਾ ਵਿੱਚ ਸੁਧਾਰ ਆਇਆ ਹੈ ਅਤੇ ਅੱਜ ਇਹ ਸਥਾਨ ਇੱਕ ਪਰਯਟਨ ਸਥਾਨ ਅਤੇ ਕੇਰਲ ਦੇ ਪਹਿਲੇ ਥੀਮ ਵਿਲੇਜ ਦੇ ਰੂਪ ਵਿੱਚ ਵਿਕਸਿਤ ਹੋ ਚੁੱਕਾ ਹੈ। ਅਸਲ ਵਿੱਚ, ਪਡੰਨਾ ਸਥਿਤ ਆਯਸਟਰ ਓਪੇਰਾ ਵਿੱਚ ਸੀਪਿਆਂ ਦੀ ਖੇਤੀ ਕੀਤੀ ਜਾਂਦੀ ਹੈ, ਜੋ ਅੱਜ ਇੱਥੋ ਦਾ ਥੀਮ ਹੈ। ਅੱਜ ਇਹ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਬਣ ਗਿਆ ਹੈ, ਨਾਲ ਹੀ ਇਹ ਸਥਾਨ ਸੁੰਦਰ ਕੁਦਰਤੀ ਸਥਾਨਾਂ ਨਾਲ ਲਗਾਵ ਕਰਨ ਵਾਲੇ ਵਿਅਕਤਿਆਂ ਲਈ ਇੱਕ ਸੋਹਣਾ ਪਰਯਟਨ ਸਥਾਨ ਹੈ।

ਆਯਸਟਰ ਓਪੇਰਾ ਦੁਵਾਰਾ ਉਪਲਬਧ ਕਰਾਈ ਜਾਉਣ ਵਾਲੀ ਸੁਵਿਧਾਵਾਂ ਵਿੱਚ ਤੁਹਾਨੂੰ ਸਥਾਨਿਕ ਲੋਕਾਂ ਦੀ ਸਾੰਸਕ੍ਰਿਤਕ ਅਤੇ ਪਾਰੰਪਰਿਕ ਵਿਸ਼ੇਸ਼ਤਾਵਾਂ ਵਿਖਾਈ ਦੇਣ ਗਿਆਂ। ਇੱਥੋ ਦੇ ਸ਼ਾਂਤ ਵਾਤਾਵਰਣ ਵਿੱਚ ਜਦੋ ਤੁਸੀ ਠਹਿਰਦੇ ਹੋ, ਉਦੋ ਇੱਥੋ ਦੇ ਪਿੰਡਵਾਸੀ ਤੁਹਾਡੇ ਹੋਸਟ ਦੀ ਭੂਮਿਕਾ ਨਿਭਾਉੰਦੇ ਹਨ। ਪੂਰੇ ਵਾਤਾਵਰਣ ਵਿੱਚ ਤੁਹਾਨੂੰ ਕਦੀ ਵੀ ਆਧੁਨਿਕ ਦੌਰ ਦੇ ਰਿਸੋਰਟ ਨਹੀਂ ਵਿਖਾਈ ਦੇਣਗੇਂ ਅਤੇ ਇੱਥੇ ਪਰਵੇਸ਼ ਕਰਨ ਤੋ ਲੈ ਕੇ ਵਿਦਾ ਲੈਣ ਤੱਕ ਪਰਯਟਕ ਇਸ ਸਥਾਨ ਦੀ ਤਰੀਫ ਕਰਨ ਲਈ ਮਜਬੂਰ ਹੋ ਜਾਂਦੇ ਹਨ। ਪਰ ਇੱਥੋ ਵਿਦਾ ਲੈਣਾ ਇਨ੍ਹਾਂ ਵੀ ਆਸਾਨ ਨਹੀਂ ਹੈ। ਕਿਉਕਿ ਤੁਹਾਨੂੰ ਇੱਥੇ ਜਿਨ੍ਹਾਂ ਸੰਤੋਖ ਅਤੇ ਆਨੰਦ ਮਿੱਲਦਾ ਹੈ, ਉਹ ਇੱਥੇ ਰਹਿਣ ਦੀ ਤੁਹਾਡੀ ਇੱਛਾ ਨੂੰ ਹੋਰ ਵਧਾ ਦਿੰਦਾ ਹੈ।

ਜਿਵੇਂ ਕਿ ਅਸੀ ਪਹਿਲਾਂ ਕਹਿ ਚੁੱਕੇ ਹਾਂ, ਇਸ ਰਿਸੋਰਟ ਵਿੱਚ ਪਰੋਣਿਆਂ ਨੂੰ ਜਿਨ੍ਹੀ ਵੀ ਸੁਵਿਧਾਵਾਂ ਦਿੱਤਿਆਂ ਜਾਂਦੀਆ ਹਨ, ਉਹ ਕੁਦਰਤੀ ਰੂਪ ਵਿੱਚ ਹੁੰਦੀਆ ਹਨ। ਚਾਹੇ ਹੋਟਲ ਦੀ ਗੱਲ ਹੋਵੇ, ਜਿੱਥੇ ਹਰੇ ਸੰਬੁਕ ਅਤੇ ਵੱਡੀ ਸੀਪਿਆਂ ਸਹਿਤ ਕਈ ਸਥਾਨਿਕ ਵਿਅੰਜਨਾਂ ਦਾ ਸੁਆਦ ਚਖੱਣ ਨੂੰ ਮਿੱਲੇਗਾ, ਜਾਂ ਤੁਹਾਡੇ ਰਹਿਣ ਦੀ ਥਾਂ ਹੋਵੇ ਜਾਂ ਟਾਯਲੇਟ ਅਤੇ ਬਾਥਰੂਮ ਹੋਵੇ, ਸਾਰੇ ਕੁਦਰਤੀ ਰੰਗ ਵਿੱਚ ਰੰਗੇ ਹੋਏ ਮਿੱਲਣਗੇ। ਵਰਤਮਾਨ ਵਿੱਚ ਆਯਸਟਰ ਓਪੇਰਾ ਵਿੱਚ ਪਰੋਣਿਆਂ ਨੂੰ ਭੂਮੀ ਤੇ ਦੋ ਵਿਅਕਤਿਆਂ ਲਈ ਬਣੇ ਤਿੰਨ ਕਾਟੇਜ, ਇੱਕ ਤੈਰਦੇ ਫਲੋਟ ਹਾਉਸ, ਇੱਕ ਏਲੀਵੇਟੇਡ ਹਾਉਸ ਦੀ ਸੁਵਿਧਾ ਉਪਲਬਧ ਹੈ, ਜਿਸ ਵਿੱਚ ਲੈਸ ਰਸੋਈ, ਵੇਹੜਾ, ਟਾਯਲੇਟ ਅਤੇ ਬਾਥਰੂਮ ਅਟੈਚ ਹਨ।

ਪਡੰਨਾ ਪਹੁੰਚਣ ਤੋ ਬਾਅਦ ਤੁਸੀ ਹਰੇਕ ਸਥਾਨ ਨੂੰ ਆਪਣੇ ਆਪ ਵੇਖ ਸਕਦੇ ਹੋ। ਜਿੱਥੋ ਦਾ ਖਾਰਾ ਪਾਣੀ ਅਤੇ ਨੇੜਲੇ ਪਿੰਡ ਕੁਦਰਤੀ ਸੁੰਦਰਤਾ ਦੇ ਪ੍ਰਤੀਕ ਹਨ। ਰਹਿਣ ਦੀ ਥਾਂ ਦੇ ਕੋਲ ਦੇ ਪਿੰਡ ਤੁਹਾਨੂੰ ਤਾੜ ਦੇ ਰੁੱਖਾਂ ਅਤੇ ਨਾਰੀਅਲ ਲੈਗੂਨ ਅਤੇ ਮੈੰਗ੍ਰੋਵ ਦੇ ਰੁੱਖਾਂ ਨਾਲ ਘਿਰੇ ਹੋਏ ਕਈ ਟਾਪੂ ਵਿਖਾਈ ਦੇਣਗੇਂ। ਜਾਂ ਫੇਰ ਤੁਸੀ ਇੱਥੋ ਦੀ ਸੀਪਿਆਂ ਅਤੇ ਸੀਵੂੱਡ ਫਾਰਮਿੰਗ ਵਿੱਚ ਲੱਗੇ ਹੋਏ ਪਿੰਡ ਵਾਸਿਆਂ ਨਾਲ ਗੱਲਬਾਤ ਕਰਨ ਦਾ ਆਨੰਦ ਮਾਣ ਸਕਦੇ ਹੋ। ਨੇੜੇ ਸਥਿਤ ਵੱਡੇ ਤੱਟ ਅਤੇ ਏਸਚੁਅਰੀ ਵੀ ਵੇਖਣ ਯੋਗ ਸਥਾਨ ਹਨ। ਨੇੜੇ ਦੇ ਦੋ ਟਾਪੂਆਂ ਵਿੱਚ ਤੁਹਾਨੂੰ ਜੰਗਲੀ ਬੀਵਰਸ ਦੇ ਵੀ ਦਰਸ਼ਨ ਹੋ ਸਕਦੇ ਹਨ। ਪਡੰਨਾ ਦੇ ਬੈਕਵਾਟਰ ਨੂੰ ਪੰਜ ਦਰਿਆ ਮਿੱਲ ਕੇ ਸਿੱਚਦੇ ਹਨ, ਜੋ ਅੱਗੇ ਚੱਲ ਕੇ ਅਰਬ ਸਾਗਰ ਵਿੱਚ ਜਾ ਮਿੱਲਦੀ ਹੈ।

ਪਡੰਨਾ ਵਿੱਚ ਆਯਸਟਰ ਓਪੇਰਾ ਵੇਖਣ ਜਾਉਣ ਵਾਲੇ ਪਰਯਟਕ ਬੈਕਵਾਟਰ ਵਿੱਚ ਹਾਉਸਬੋਟ, ਦੇਸੀ ਕਿਸ਼ਤੀ ਦੀ ਸਵਾਰੀ ਦਾ ਵੀ ਮਜਾ ਲੈ ਸਕਦੇ ਹਨ, ਨਾਲ ਹੀ ਉਹ ਵਲਿਯਪਰੰਬ ਤੱਟ ਤੇ ਖੁੱਲ੍ਹੀ ਧੁੱਪ ਅਤੇ ਏਸਚੁਅਰੀ ਦਾ ਆਨੰਦ ਵੀ ਲੈ ਸਕਦੇ ਹਨ। ਲੋਕ ਇੱਥੇ ਅਯੁਰਵੇਦ ਦੇ ਪਾਰੰਪਰਿਕ ਡਾਕਟਰਾਂ ਤੋ ਰਿਜੂਵਿਨੇਸ਼ਨ ਥੈਰਪੀ ਲੈ ਸਕਦੇ ਹਨ । ਤੁਸੀ ਇੱਥੋ ਦੇ ਜੰਗਲਾਂ ਅਤੇ ਖੇਤਾਂ ਵਿੱਚ ਵਗਣ ਵਾਲੇ ਤੇਜਸਵਿਨੀ ਦਰਿਆਵਿੱਚ ਕਿਸ਼ਤੀ ਦੀ ਸਵਾਰੀ ਕਰ ਸਕਦੇ ਹੋ, ਧਾਗੇ, ਨੈਟ ਅਤੇ ਹੱਥਾਂ ਨਾਲ ਮੱਛਿਆਂ ਫੜਨ ਦਾ ਹੁਨਰ ਸਿੱਖ ਸਕਦੇ ਹੋ ਜਾਂ ਬੈਕਵਾਟਰ ਵਿੱਚ ਕਿਸੇ ਦੇਸੀ ਕਿਸ਼ਤੀ ਤੇ ਚਾਣਨੀ ਰਾਤ ਵਿੱਚ ਜਲਵਿਹਾਰ ਦਾ ਆਨੰਦ ਮਾਣ ਸਕਦੇ ਹੋ। ਪਡੰਨਾ ਦੇ ਨੇੜੇ ਕੁਝ ਇਤਿਹਾਸਕ ਸਥਾਨ ਵੀ ਸ਼ਾਮਲ ਹਨ - ਇਤਿਹਾਸਕ ਬੇਕਲ ਕਿਲਾ; ਪਰਸਿਨਿੱਕਡਵੂ ਮੰਦਰ, ਜੋ ਆਪਣੇ ਅਨੌਖੇ ਧਾਰਮਿਕ ਉਤਸੱਵਾਂ ਲਈ ਜਾਣਿਆ ਜਾਂਦਾ ਹੈ; ਕਰੀਮ ਵਨ, ਜਿਸਨੂੰ ਇੱਕ ਕੁਦਰਤੀ ਪ੍ਰੇਮੀ ਨੇ ਆਪਣੇ ਹੱਥਾਂ ਨਾਲ ਵਿਕਸਿਤ ਕੀਤਾ ਹੈ; ਸਹੀ ਮੌਸਮ ਵਿੱਚ ਤੁਹਾਨੂੰ ਥੇੱਯਮ ਦੇ ਵੀ ਦਰਸ਼ਨ ਹੋਣਗੇਂ, ਜੋ ਇਸ ਖੇਤਰ ਦਾ ਇੱਕ ਪ੍ਰਸਿੱਧ, ਸ਼ਾਨਦਾਰ ਧਾਰਮਿਕ ਕਲਾ ਰੂਪ ਹੈ। ਵਧੇਰੇ ਜਾਣਕਾਰੀ ਲਈ ਤੁਸੀ www.oysteroperaatpadanna. com ਤੇ ਲਾਗ ਆਨ ਕਰ ਸਕਦੇ ਹੋ ਜਾਂ ਤੁਸੀ oystergul@rediffmail.com ਤੇ ਈਮੇਲ ਕਰ ਸਕਦੇ ਹੋ। ਤੁਸੀ + 91 467 2278101 ਤੇ ਕਾਲ ਕਰ ਸਕਦੇ ਹੋ।

ਇੱਥੇ ਪਹੁੰਚਣ ਲਈ :
  • ਨਜ਼ਦੀਕੀ ਬੱਸ ਸਟੇਸ਼ਨ : ਚੇਰੁਵਤੂਰ (9 ਕਿਲੋਮੀਟਰ)
  • ਨਜ਼ਦੀਕੀ ਰੇਲਵੇ ਸਟੇਸ਼ਨ : ਚੇਰੁਵਤੂਰ (8 ਕਿਲੋਮੀਟਰ)
  • ਨਜ਼ਦੀਕੀ ਹਵਾਈਅੱਡਾ : ਮੰਗਲੋਰ (120 ਕਿਲੋਮੀਟਰ), ਕਾਲੀਕੱਟ (180 ਕਿਲੋਮੀਟਰ)


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia