ਕੇਰਲ ਦੇ ਇਡੁੱਕੀ ਜਿਲ੍ਹੇ ਵਿੱਚ ਸਥਿਤ ਰਾਮਾਕਲਮੇਡ ਤੇੱਕਡਿ ਤੋ ਲਗਭਗ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜੋ ਕੇਰਲ ਦਾ ਇੱਕ ਪ੍ਰਸਿੱਧ ਵਨ ਜੀਵ ਸਥਾਨ ਹੈ। ਤੇੱਕਡਿ-ਮੁੰਨਾਰ ਮਾਰਗ ਦੁਵਾਰਾ ਤੁਸੀ ਪੱਛਮੀ ਘਾਟ ਸਥਿਤ ਰਾਮਾਕਲਮੇਡ ਦੀ ਮੋਹਕ ਪਹਾੜਿਆਂ ਤੱਕ ਪਹੁੰਚ ਸਕਦੇ ਹੋ, ਜੋ ਨੇਡੁਮਕੰਡਮ ਤੋ ਲਗਭਗ 16 ਕਿਲੋਮੀਟਰ ਦੂਰ ਹਨ।
ਇਸ ਸਥਾਨ ਦਾ ਇਹ ਨਾਂ ਇੱਥੋ ਦੀ ਚਟਾਨਾਂ ਤੇ ਫੈਲੇ ਪੈਰਾਂ ਦੇ ਨਿਸ਼ਾਨਾਂ ਦੇ ਕਾਰਣ ਪਿਆ ਹੈ, ਜੋ ਪੁਰਾਣਿਕ ਗ੍ਰੰਥ ਰਾਮਾਯਣ ਦੇ ਅਨੂਸਾਰ ਵਿਸ਼ਣੂ ਦੇ ਅਵਤਾਰ ਭਗਵਾਨ ਰਾਮ ਦੇ ਮੰਨੇ ਜਾਂਦੇ ਹਨ।
ਰਾਮਾਕਲਮੇਡ ਆਪਣੀ ਹਰੀ ਭਰੀ, ਠੰਡੀ ਪਹਾੜਿਆਂ ਲਈ ਜਾਣਿਆ ਜਾਂਦਾ ਹੈ। ਇੱਥੋ ਤੁਹਾਨੂੰ ਪੜ੍ਹੋਸੀ ਰਾਜ ਤਮਿਲਨਾਡੂ ਦੇ ਪਿੰਡਾਂ ਦੇ ਮੋਹਕ ਦ੍ਰਿਸ਼ ਵਿਖਣਗੇਂ, ਜੋ ਪੱਛਮੀ ਘਾਟ ਦਾ ਪੂਰਬੀ ਕਿਨਾਰਾ ਹੈ। ਲਗਭਗ 300 ਮੀਟਰ ਉੱਚਾ ਇੱਕ ਬੁਰਜ ਵਰਗੀ ਚਟਾਨ, ਇੱਥੋ ਦਾ ਇੱਕ ਹੋਰ ਆਕਰਸ਼ਨ ਹੈ, ਜੋ ਪੂਰਬ ਵੱਲ ਝੁਕਿਆ ਹੋਇਆ ਹੈ।
ਇਹ ਏਸ਼ੀਆ ਵਿੱਚ ਸਥਿਤ ਸਬ ਤੇਂ ਵਧ ਹਵਾਵਾਂ ਵਾਲੇ ਸਥਾਨਾਂ ਵਿੱਚੋ ਇੱਕ ਹੈ, ਇਸ ਲਈ ਤੁਹਾਨੂੰ ਇੱਥੇ ਬਿਜਲੀ ਪੈਦਾ ਕਰਨ ਵਾਲੀ ਪਵਨ ਚੱਕਿਆਂ ਵਿਖਾਈ ਦੇਣ ਗਿਆ ਜੋ ਰਾਜ ਸਰਕਾਰ ਦੁਵਾਰਾ ਸੰਚਾਲਿੱਤ ਹਨ।
ਫਰਾਗ ਚਟਾਨ, ਟਰਟੱਲ ਚਟਾਨ ਅਤੇ ਕੁਰਵਨ 'ਤੇ ਕੁਰਤੀ ਕਹਲਾਉਣ ਵਾਲਾ ਸੱਭ ਤੋ ਉੱਚਾ ਟਵਿੱਨ ਸਟੈਚੂ, ਰਾਮਾਕਲਮੇਡ ਦੇ ਕੋਲ ਦੇ ਹੋਰ ਆਕਰਸ਼ਨ ਹਨ।
ਰਾਮਾਕਲਮੇਡ ਵੱਲ ਜਾਉੰਦੇ ਹੋਏ ਯਾਤਰੀ ਦੂਰ ਦੂਰ ਤੱਕ ਫੈਲੇ ਹੋਏ ਰਬੜ, ਚਾਹ, ਇਲਆਚੀ, ਕਾਫੀ, ਕਾਲੀ ਮਿਰਚ ਬਗੀਚਿਆਂ ਅਤੇ ਕੁੱਟਿੱਕਾਨਮ ਦੀ ਸੁੰਦਰ ਪਹਾੜਿਆਂ ਨੂੰ ਵੇਖਣ ਦਾ ਮਜਾ ਲੈ ਸਕਦੇ ਹਨ।
ਇੱਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਚੰਗਨਾਸ਼ੇਰੀ, ਇੱਥੋ ਲਗਭਗ 93 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਮਦੁਰਈ (ਤਮਿਲਨਾਡੂ) ਲਗਭਗ 140 ਕਿਲੋਮੀਟਰ; ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਨੇਦੁੰਬਸਰੀ, ਇੱਥੋ ਲਗਭਗ 190 ਕਿਲੋਮੀਟਰ ਦੂਰ।