ਸਥਾਨ : ਪਾਲੱਕਾੜ ਤੋ ਲਗਭਗ 110 ਕਿਲੋਮੀਟਰ ਦੂਰ।
ਪਰੰਬਿਕੁਲਮ ਤਮਿਲਨਾਡੂ ਦੀ ਅਨਮਲਾਈ ਪਰਵਤ ਸ਼੍ਰੇਣਿਆਂ ਅਤੇ ਕੇਰਲ ਦੀ ਨੇੱਲਿਯਮਪਤਿ ਪਰਵਤ ਸ਼੍ਰੇਣਿਆਂ ਵਿੱਚ ਫੈਲੀ ਹਰਿਆਲੀ ਦੀ ਅਨੌਖੀ ਦੁਨਿਆ ਹੈ। ਪਰੰਬਿਕੁਲਮ ਜੰਗਲੀ ਜੀਵ ਅਸਥਾਨ ਪੱਛਮੀ ਘਾਟ ਦੇ 285 ਵਰਗ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਹੈ।
ਇਹ ਅਸਥਾਨ ਤੁਹਾਨੂੰ ਕੇਰਲ ਦੇ ਦੁਰਲੱਭ ਬਨਸਪਤਿਆਂ ਅਤੇ ਜੀਵ ਜੰਤੂਆਂ ਨਾਲ ਜੁੜੇ ਅਨੌਖੇ ਅਨੁਭੱਵ ਪ੍ਰਦਾਨ ਕਰਦਾ ਹੈ। ਮਲਯਰ, ਕਾਦਰ ਅਤੇ ਮੁਥੁਵਨ ਜਿਹੀ ਪਹਾੜੀ ਬਸਤਿਆਂ ਵੀ ਪਰੰਬਿਕੁਲਮ ਦੇ ਜੰਗਲਾਂ ਵਿੱਚ ਹਨ। ਇੱਥੇ ਪਾਏ ਜਾਉਣ ਵਾਲੇ ਜੀਵ ਜੰਤੂਆਂ ਵਿੱਚ ਨੀਲਗਿਰੀ ਲੰਗੂਰ, ਲਾਯਨ ਟੇਲਡ ਮਕਾਕ, ਚੀਤਾ, ਨੀਲਗਿਰੀ ਟਾਰ, ਏਸ਼ਿਆਈ ਹਾਥੀ, ਚਿੱਤੀਦਾਰ ਹਿਰਣ, ਭਾਰਤੀ ਜੰਗਲੀ ਕੁੱਤੇ ਅਤੇ ਸੱਪ ਅਤੇ ਮਕੜਿਆਂ ਦੀ ਕਈ ਪ੍ਰਜਾਤਿਆਂ ਸਹਿਤ ਚਿੜਿਆਂ ਦੀ ਕਈ ਕਿਸਮਾਂ ਸ਼ਾਮਲ ਹਨ।
ਜੀਵ ਅਸਥਾਨ ਵਿੱਚ ਕਈ ਪ੍ਰਜਾਤਿਆਂ ਦੀ ਬਨਸਪਤਿਆਂ ਜਿਵੇਂ ਟੀਕ, ਨੀਮ, ਚੰਦਨ ਅਤੇ ਰੋਜਵੂੱਡ ਵੀ ਪਾਏ ਜਾਂਦੇ ਹਨ। ਤੁਸੀ ਇੱਥੇ ਪੁਰਾਣੇ ਟੀਕ 'ਕੰਨਿਮਰੀ' ਦੇ ਉੱਚੇ ਰੁੱਖ ਵੀ ਵੇਖੇ ਜਾ ਸਕਦੇ ਹੋੰ ।
ਪਰੰਬਿਕੁਲਮ ਸਰੋਵਰ ਵਿੱਚ ਕਿਸ਼ਤੀ ਵਿਹਾਰ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਜੰਗਲਾਤ ਅਧਿਕਾਰੀ ਦੀ ਇਜਾਜਤ ਨਾਲ ਜੀਵ ਅਸਥਾਨ ਦੇ ਅੰਦਰ ਟ੍ਰੈਕਿੰਗ ਕੀਤੀ ਜਾ ਸਕਦੀ ਹੈ। ਪਰੰਬਿਕੁਲਮ ਦੇ ਹੈਡਕੁਆਟਰ ਤੁਨੱਕਦਵੁ ਦੇ ਆਰਕਸ਼ਿਤ ਜੰਗਲੀ ਖੇਤਰ ਵਿੱਚ ਇੱਕ ਟ੍ਰੀ ਹਾਉਸ ਹੈ ਜਿਸਦੀ ਅਗਾਊ ਬੂਕਿੰਗ ਕਰਵਾਈ ਜਾ ਸਕਦੀ ਹੈ। ਤੁਨੱਕਦਵੁ, ਥੇੱਲਿੱਕਲ ਅਤੇ ਇਲਾਥੋਡ ਦੇ ਰਾਜ ਵਨ ਵਿਭਾਗ ਦੇ ਰੇਸਟ ਹਾਉਸ ਵਿੱਚ ਠਹਿਰਣ ਦੀ ਸੁਵਿਧਾਜਨਕ ਵਿਵਸਥਾ ਹੈ।
ਇੱਥੇ ਪਹੁੰਚਣ ਲਈ : ਸੜਕ ਮਾਰਗ ਦੁਵਾਰਾ ਤਮਿਲਨਾਡੂ ਦੇ ਪੋੱਲਾਚੀ ਤੋ ਪਰੰਬਿਕੁਲਮ ਪਹੁੰਚਿਆ ਜਾ ਸਕਦਾ ਹੈ। ਸੜਕ ਮਾਰਗ ਤੋ ਪਾਲੱਕਾੜ- ਪੋੱਲਾਚੀ 45 ਕਿਲੋਮੀਟਰ ਅਤੇ ਪੋੱਲਾਚੀ-ਪਰੰਬਿਕੁਲਮ ਲਗਭਗ 65 ਕਿਲੋਮੀਟਰ।
- ਨਜ਼ਦੀਕੀ ਰੇਲਵੇ ਸਟੇਸ਼ਨ : ਪੋੱਲਾਚੀ, ਇੱਥੋ ਲਗਭਗ 65 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਮਿਲਨਾਡੂ ਰਾਜ ਵਿੱਚ ਕੋਯੰਬਤੂਰ, ਲਗਭਗ 55 ਕਿਲੋਮੀਟਰ ਦੂਰ।