ਸਥਾਨ : ਉੱਤਰੀ ਕੇਰਲ ਦੇ ਪਾਲੱਕਾੜ ਜਿਲ੍ਹੇ ਦੇ ਮੰਨਾਰਕਾੜ ਤੋ 40 ਕਿਲੋਮੀਟਰ ਦੂਰ
ਆਕਰਸ਼ਨ : ਇਹ ਉਸ਼ਣਕਟੀਬੰਧੀਏ ਸਦਾਬਹਾਰ ਵਰਸ਼ਾ ਵਨਾਂ ਦਾ ਇੱਕ ਬਹੁਤ ਹੀ ਅਨੌਖਾ ਪਰ ਕੱਚਾ ਸੰਤੁਲਨ ਹੈ ਜਿਸਦੇ ਤਹਿਤ ਕਈ ਪ੍ਰਕਾਰ ਦੇ ਜੀਵ ਜੰਤੂ ਅਤੇ ਬਨਸਪਤਿਆਂ ਦੀ ਵਿਵਿਧਤਾਵਾਂ ਵਾਲੀ ਨਰਸਰੀ ਹੈ। ਇਹਨਾਂ ਵਿੱਚੋ ਕੁਝ ਪ੍ਰਜਾਤਿਆਂ ਤਾਂ ਇੱਥੋ ਦੇ ਇਲਾਵਾ ਦੁਨਿਆਂ ਵਿੱਚ ਹੋਰ ਕੀਤੇ ਵੀ ਨਹੀਂ ਮਿੱਲਦੀਆ ਹਨ।
90 ਵਰਗ ਕਿਲੋਮੀਟਰ ਵਿੱਚ ਫੈਲਿਆ ਸਾਈਲੈੰਟ ਵੈਲੀ ਨੈਸ਼ਨਲ ਪਾਰਕ ਪਾਲੱਕਾੜ ਜਿਲ੍ਹੇ ਦੇ ਉੱਤਰੀ ਭਾਗ ਵਿੱਚ ਸਥਿਤ ਹੈ। ਉੱਤਰ ਵਿੱਚ ਇਹ ਨੀਲਗਿਰੀ ਪਠਾਰ ਤੱਕ ਫੈਲਿਆ ਹੋਇਆ ਹੈ ਅਤੇ ਦੱਖਣ ਵਿੱਚ ਮੰਨਾਰਕਾੜ ਦੇ ਮੈਦਾਨ ਤੋ ਉੱਚਾ ਹੈ।
ਨੀਲਗਿਰੀ ਬਾਯੋਸਫੇਅਰ ਰਿਸਰਵ ਸਾਈਲੈੰਟ ਵੈਲੀ ਨੈਸ਼ਨਲ ਪਾਰਕ ਦਾ ਕੇੰਦਰ ਹੈ। ਆਪਣੇ ਨਾਂ, ਸਾਈਲੈੰਟ ਵੈਲੀ (ਰਈਯਾਂ ਦਾ ਕੋਲਾਹਲ ਇੱਥੇ ਸਾਫ ਤੌਰ ਤੇ ਗੈਰਹਾਜ਼ਰ ਹੈ) ਦੇ ਬਾਵਜੂਦ ਇਹ ਜੀਵ ਵਿਵਿਧਤਾ ਦਾ ਧਨੀ ਕੇੰਦਰ ਹੈ। ਜੀਵ ਵਿਗਿਆਨ ਦੇ ਵਿਦਿਆਰਥਿਆਂ ਅਤੇ ਖੇਤਰ ਜੀਵ ਵਿਗਿਅਨਿਕਾਂ ਲਈ ਇਹ ਸਥਾਨ ਸਵਰਗ ਹੈ।
ਸ਼ਾਇਦ ਤੁਹਾਨੂੰ ਕੀਤੇ ਹੋਰ ਪੱਛਮੀ ਘਾਟ ਦੀ ਜੈਵ ਵਿਵਿਧਤਾ ਦਾ ਇਹੋ ਜਿਹਾ ਸੰਗ੍ਰਹਿ ਨਹੀਂ ਮਿੱਲੇਗਾ। ਇੱਥੇ 1000 ਤੋ ਵੀ ਵੱਧ ਫੁੱਲਾਂ ਦੇ ਪੌਦਿਆਂ ਦੀ ਪ੍ਰਜਾਤਿਆਂ ਹਨ ਜਿਨ੍ਹਾਂ ਵਿੱਚ 110 ਕਿਸਮਾਂ ਦੇ ਆਰਕਿਡ, 34 ਤੋ ਵੀ ਵੱਧ ਪ੍ਰਜਾਤਿਆਂ ਦੇ ਸਤੱਨਧਾਰੀ, ਲਗਭਗ 200 ਕਿਸਮਾਂ ਦੀ ਤਿੱਤਲਿਆਂ, 400 ਕਿਸਮਾਂ ਦੇ ਪਤੰਗੇ, 128 ਕਿਸਮਾਂ ਦੇ ਭੰਵਰੇ ਜਿਨ੍ਹਾਂ ਵਿੱਚ 10 ਤਾਂ ਜੀਵਵਿਗਿਆਨ ਲਈ ਬਿੱਨਕੁੱਲ ਨਵੇਂ ਹਨ ਅਤੇ ਦੱਖਣ ਭਾਰਤ ਵਿੱਚ ਪਾਈ ਜਾਉਣ ਵਾਲੀ 16 ਪ੍ਰਜਾਤਿਆਂ ਦੇ ਪੰਛਿਆਂ ਸਹਿਤ ਚਿੜਿਆਂ ਦੀ 150 ਪ੍ਰਜਾਤਿਆਂ ਪਾਇਆਂ ਜਾਂਦੀਆ ਹਨ।
ਕੁੰਤੀ ਨਦੀ ਨੀਲਗਿਰੀ ਪਰਵਤ ਦੀ 2000 ਮੀਟਰ ਦੀ ਉੱਚਾਈ ਤੋ ਥੱਲੇ ਆਉੰਦੀ ਹੈ ਅਤੇ ਘਾਟੀ ਤੋ ਲੰਘਦੀ ਹੋਈ ਸੰਘਣੇ ਜੰਗਲਾਂ ਵਾਲੇ ਮੈਦਾਨਾਂ ਤੋ ਹੋ ਕੇ ਅੱਗੇ ਵੱਧਦੀ ਹੈ। ਕੁੰਤੀ ਦਰਿਆ ਦਾ ਰੰਗ ਕਦੀ ਵੀ ਭੂਰਾ ਨਹੀਂ ਹੁੰਦਾ ਹੈ। ਸਾਲ ਭਰ ਵਗਣ ਵਾਲੇ ਇਸ ਦਰਿਆ ਦਾ ਪਾਣੀ ਹਮੇਸ਼ਾ ਸ਼ੀਸ਼ੇ ਵਰਗਾ ਸਾਫ ਰਹਿੰਦਾ ਹੈ।
ਇਹਨਾਂ ਜੰਗਲਾਂ ਤੋ ਵਾਸ਼ਪੀਕਰਣ - ਸਵੇਦਨ ਕਿਸੇ ਵੀ ਹੋਰ ਥਾਂ ਦੇ ਮੁਕਾਬਲੇ ਵੱਧ ਹੁੰਦਾ ਹੈ। ਇਸੇ ਕਾਰਣ ਇੱਥੋ ਦਾ ਵਾਤਾਵਰਰਣ ਠੰਡਾ ਰਹਿੰਦਾ ਹੈ ਅਤੇ ਜਲਵਾਸ਼ਪ ਬੜੀ ਅਸਾਨੀ ਨਾਲ ਗਾੜੇ ਹੋ ਕੇ ਮੈਦਾਨਾਂ ਵਿੱਚ ਗਰਮੀ ਦਾ ਮੀਂਹ ਵਰਸਾਉੰਦੇ ਹਨ।
ਇੱਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਪਾਲੱਕਾੜ, ਇੱਥੋ ਲਗਭਗ 80 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਮਿਲਨਾਡੂ ਰਾਜ ਵਿੱਚ ਕੋਯੰਬਤੂਰ, ਲਗਭਗ 55 ਕਿਲੋਮੀਟਰ ਦੂਰ।