1973 ਵਿੱਚ ਸਥਾਪਿੱਤ ਵਾਯਨਾਡ ਜੰਗਲੀ ਜੀਵ ਅਸਥਾਨ ਉੱਤਰ ਪੂਰਬ ਵਿੱਚ ਕਰਨਾਟਕ ਦੇ ਨਗਰਹੋਲ ਅਤੇ ਬਾੰਦੀਪੁਰ ਅਤੇ ਦੱਖਣ ਪੂਰਬ ਵਿੱਚ ਤਮਿਲਨਾਡੂ ਦੇ ਮਦੁਰਈ ਦੇ ਸੁਰੱਖਿਅਤ ਜੰਗਲੀ ਖੇਤਰ ਦੇ ਨੇਟਵਰਕ ਦੇ ਨੇੜੇ ਸਥਿਤ ਹੈ। ਜੈਵ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਇਹ ਜੀਵ ਅਸਥਾਨ ਨੀਲਗਿਰੀ ਬਾਯੋਸਫੇਅਰ ਰਿਸਰਵ ਦਾ ਅਭਿੰਨ ਹਿੱਸਾ ਹੈ ਜਿਸਦੀ ਸਥਾਪਨਾ ਖੇਤਰ ਦੀ ਜੈਵਿਕ ਵਿਰਾਸਤ ਦੀ ਸੁਰੱਖਿਆ ਦੇ ਉਦੇਸ਼ ਤੋ ਕੀਤੀ ਗਈ ਸੀ। ਜੀਵ ਅਸਥਾਨ ਵਿਭਿੰਨ ਜੀਵ ਜੰਤੂਆਂ ਅਤੇ ਬਨਸਪਤਿਆਂ ਦੇ ਮਾਮਲੇ ਵਿੱਚ ਬਹੁਤ ਹੀ ਧਨੀ ਹੈ। ਪ੍ਰਬੰਧਨ ਲਈ ਸੁਰੱਖਿਆ ਦੀ ਵਿਗਿਆਨੀ ਯੋਜਨਾਵਾਂ ਦਾ ਸਹਾਰਾ ਲਿਆ ਜਾਂਦਾ ਹੈ ਜਿਸਦੇ ਤਹਿਤ ਇਸ ਜੰਗਲੀ ਖੇਤਰ ਅਤੇ ਉਸਦੇ ਆਸੇ ਪਾਸੇ ਰਹਿਣ ਵਾਲੇ ਆਦਿਵਾਸਿਆਂ ਅਤੇ ਹੋਰ ਜਾਤਿਆਂ ਦੇ ਆਮ ਰਹਿਣ ਸਹਿਣ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਇਜਾਜਤ ਦੇਣ ਵਾਲੇ ਅਧਿਕਾਰੀ : ਵਾਈਲਡ ਲਾਈਫ ਵਾਰਡਨ, ਵਾਯਨਾਡ ਜੰਗਲੀ ਜੀਵ ਅਸਥਾਂਨ, ਮੁੱਤੰਗਾ, ਸੁੱਲਤਾਨ ਬਤੇਰੀ।
ਇੱਥੇ ਪਹੁੰਚਣ ਲਈ :
- ਨਜ਼ਦੀਕੀ ਹਵਾਈਅੱਡਾ : ਕਾਲੀਕੱਟ ਅੰਤਰਰਾਸ਼ਟਰੀ ਹਵਾਈਅੱਡਾ, ਕਾਰੀਪੁਰ।
- ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ, ਇੱਥੋ ਲਗਭਗ 110 ਕਿਲੋਮੀਟਰ ਦੂਰ।