ਸਥਾਨ : ਤਿਰੁਨੱਕਰ ਮਹਾਦੇਵ ਮੰਦਰ, ਕੌਟਯਮ ਜਿਲ੍ਹਾ।
ਤਿਰੁਨੱਕਰਾ ਮੰਦਰ ਵਿੱਚ ਸਾਲਾਨਾ 10 ਦਿਨਾਂ ਤੱਕ ਚੱਲਣ ਵਾਲਾ ਇਹ ਉਤਸੱਵ ਆਰਾੱਟੁ ਉਤਸੱਵ ਦੇ ਸਮਾਨ ਹੀ ਹੈ। ਦੁਪਹਿਰ ਦੇ ਬਾਅਦ ਸ਼ੁਰੂ ਹੋਣ ਵਾਲੀ ਆਰਾੱਟੁ ਝਾਕੀ ਵਿੱਚ ਅਕਸਰ 9 ਸੱਜੇ ਹੋਏ ਹਾਥੀ ਭਾਗ ਲੈੰਦੇ ਹਨ। ਲੋਕ ਕਲਾ ਦੇ ਪ੍ਰਦਰਸ਼ਨ, ਜਿਵੇਂ ਮਯਿਲਾਟਮ (ਮੋਰ ਨਾਚ), ਵੇਲਕਲੀ ਆਦਿ ਮੰਦਰ ਦੇ ਵੇਹੜੇ ਵਿੱਚ ਸ਼ਾਮ ਦੇ ਸਮੇਂ ਆਯੋਜਿਤ ਕੀਤੇ ਜਾਂਦੇ ਹਨ। ਉਤਸੱਵ ਦੇ ਤੀਸਰੇ ਅਤੇ ਚੋਥੇ ਦਿਨ ਪੂਰੀ ਰਾਤ ਚੱਲਣ ਵਾਲਾ ਕਥਕਲੀ ਨਾਚ ਇਸਦਾ ਮੁੱਖ ਆਕਰਸ਼ਣ ਹੈ।
ਇੱਥੇ ਪਹੁੰਚਣ ਲਈ
- ਨਜ਼ਦੀਕੀ ਰੇਲਵੇ ਸਟੇਸ਼ਨ : ਕੌਟਯਮ, ਮੰਦਰ ਤੋ ਕੁਝ ਮਿੰਟਾਂ ਦੀ ਦੂਰੀ ਤੇ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਕੌਟਯਮ ਤੋ ਲਗਭਗ 76 ਕਿਲੋਮੀਟਰ ਦੂਰ।