ਸਥਾਨ : ਸ਼੍ਰੀ ਰੂਥਿਰਾ ਮਹਾਕਾਲੀਕਾਵੁ ਮੰਦਰ, ਪਰੁਥਿਪਰਾ, ਵਡੱਕਨਚੇਰੀ, ਤ੍ਰਿਸ਼ੂਰ ਜਿਲ੍ਹਾ।
ਦੇਵੀ ਕਾਲੀ ਨੂੰ ਸਮਰਪਿਤ, ਸ਼੍ਰੀ ਰੂਥਿਰਾ ਮਹਾਕਾਲੀਕਾਵੁ ਮੰਦਰ ਵਿੱਚ ਆਯੋਜਿਤ ਹੋਣ ਵਾਲਾ ਇਹ ਉਤਸੱਵ ਖੇਤਰ ਦਾ ਸਭ ਤੋ ਪ੍ਰਸਿੱਧ ਉਤਸੱਵ ਹੈ ਜਿਸਨੂੰ ਉੱਤਰਾਲਿੱਕਾਵੁ ਪੂਰਮ ਕਿਹਾ ਜਾਂਦਾ ਹੈ। ਦਿਨ ਰਾਤ ਨਿਕਲਣ ਵਾਲਿਆਂ ਹਾਥਿਆਂ ਦੀ ਝਾਕਿਆਂ, 8 ਦਿਨਾਂ ਤੱਕ ਚੱਲਣ ਵਾਲੇ ਇਸ ਉਤਸੱਵ ਦਾ ਮੁੱਖ ਆਕਰਸ਼ਣ ਹਨ। ਉਤਸੱਵ ਦੇ ਆਖਰੀ ਦਿਨ ਪੂਰਮ ਦੀਵਸ ਮਨਾਇਆ ਜਾਂਦਾ ਹੈ ਜਿੱਥੇ ਰੰਗੀਨ ਛੱਤਰਿਆਂ ਵਾਲੇ ਪਾਰੰਪਰਿਕ ਤਰੀਕੇ ਨਾਲ ਸਜਾਏ ਗਏ 21 ਹਾਥਿਆਂ ਦੀ ਲਾਈਨ, ਝੂਲਦੇ ਵੇੰਚਮਰਮ (ਚਿੱਟਾ ਗੁੱਛਾ ਜਿਸਦੀ ਵਰਤੋ ਚੀਅਰਲੀਡਿੰਗ ਵਿੱਚ ਕੀਤਾ ਜਾਂਦਾ ਹੈ) ਅਤੇ ਆਲਵੱਟਮ (ਮੋਰ ਖੰਭ ਦੇ ਪੱਖੇ) ਹੁੰਦੇ ਹਨ। ਪਾਰੰਪਰਿਕ ਸੰਗੀਤ ਸਮੂੰਹ ਜਿਵੇਂ ਪੰਚਵਾਦਯਮ, ਅਤੇ ਪਾੰਡਿਮੇਲਨ ਇਸ ਚਮਕਦਾਰੀ ਪ੍ਰਦਰਸ਼ਨ ਨੂੰ ਇੱਕ ਤਾਲ ਪ੍ਰਦਾਨ ਕਰਦੇ ਹਨ। ਉਤਸੱਵ ਦੇ ਦਿਨਾਂ ਵਿੱਚ ਸਾੰਸਕ੍ਰਿਤਿਕ ਮੇਲੇ ਵਿੱਚ ਮੰਦਰ ਦੀ ਕਲਾ ਅਤੇ ਲੋਕ ਕਲਾ ਵਿਖਾਈ ਜਾਂਦੀ ਹੈ।
ਇੱਥੇ ਪਹੁੰਚਣ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਤ੍ਰਿਸ਼ੂਰ, ਇੱਥੋ 20 ਕਿਲੋਮੀਟਰ ਦੂਰ
- ਨਜ਼ਦੀਕੀ ਹਵਾਈਅੱਡਾ : ਕੋਚੀਨ ਹਵਾਈਅੱਡ, ਤ੍ਰਿਸ਼ੂਰ ਤੋ ਲਗਭਗ 58 ਕਿਲੋਮੀਟਰ ਦੂਰ।