ਇਸ ਵੀਡਿਓ ਵਿੱਚ ਕਾਈ ਮੇਜੁੱਕੁਪੁਰੱਟੀ ਜਾਂ ਤਲੇ ਹੋਏ ਕੇਲੇ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਕੱਚਾ ਕੇਲਾ - 3 (ਪਤਲੇ ਵਰਗਾਕਾਰ ਟੁਕੜਿਆਂ ਵਿੱਚ ਕੱਟੇ ਹੋਏ)
- ਸੁੱਕਾ ਨਾਰੀਅਲ - 1/2 ਕੱਪ
- ਹਰੀ ਮਿਰਚ - 6 (ਲੰਬਾਈ ਵਿੱਚ ਕੱਟਿਆਂ ਹੋਇਆ)
- ਮਿਰਚ ਪਾਉਡਰ – ਚਮਚ
- ਹਲਦੀ ਪਾਊਡਰ - 1/2 ਚਮਚ
- ਲੂਣ - ਸਵਾਦ ਅਨੁਸਾਰ
- ਤੇਲ
- ਰਾਈ ਦੇ ਬੀਜ - 1 ਚਮਚ
- ਕਰੀ ਪੱਤੇ
- ਉੜਦ ਦਾਲ - 1 ਚਮਚ
ਬਨਾਉਣ ਦੀ ਵਿਧੀ
ਇੱਕ ਪੈਨ ਵਿੱਚ ਤਿੰਨ ਚਮਚ ਤੇਲ ਗਰਮ ਕਰੋ। ਇਸ ਵਿੱਚ ਰਾਈ, ਉੜਦ ਦਾਲ ਅਤੇ ਨਾਰੀਅਲ ਦੇ ਟੁਕੜੇ ਪਾਓ। ਇਸਨੂੰ ਹਿਲਾਓ। ਕਰੀ ਪੱਤੇ ਪਾਓ। ਥੋੜੀ ਦੇਰ ਹੋਰ ਹਿਲਾਓ, ਫੇਰ ਹਰੀ ਮਿਰਚ ਪਾ ਕੇ ਭੁੰਨੋ। ਹੁਣ ਇਸ ਵਿੱਚ ਵਰਗਾਕਾਰ ਕੱਟੇ ਹੋਏ ਕੇਲੇ ਦੇ ਪਤਲੇ ਟੁਕੜੇ ਪਾਓ। ਥੋੜਾ ਜਿਹ੍ਹਾ ਹਿਲਾਓ। ਹੁਣ ਲੂਣ ਹਲਦੀ ਅਤੇ ਮਿਰਚ ਪਾਊਡਰ ਪਾਓ। ਫੇਰ ਇੱਕ ਕੱਪ ਪਾਣੀ ਪਾਓ। ਥੋੜੀ ਦੇਰ ਹਿਲਾ ਕੇ ਢਕੱਣ ਬੰਦ ਕਰ ਦਿਓ। ਜਦੋ ਸਮੱਗਰੀ ਦੁਵਾਰਾ ਸਾਰਾ ਪਾਣੀ ਸੋਖ ਲਿਆ ਜਾਵੇ, ਉਦੋ ਗੈਸ ਨਿੱਮਾ ਕਰ ਦਿਓ ਅਤੇ ਸਮੱਗਰੀ ਨੂੰ ਚੰਗੀ ਤਰ੍ਹਹਾਂ ਰਲਾਓ।
ਗਰਮਾਗਰਮ ਪਰੋਸੋ ਅਤੇ ਆਪਣੇ ਦਪਹਿਰ ਦੇ ਭੋਜਨ ਨਾਲ ਕਾਈ ਮੇਜੁੱਕੁਪੁਰੱਟੀ ਦਾ ਆਨੰਦ ਮਾਣੋ।