ਇਸ ਵੀਡਿਓ ਵਿੱਚ ਤੀਯੱਲ ਨੂੰ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਸਮੱਗਰੀ
- ਬੈੰਗਣ (ਛੋਟੇ) – 4
- ਸ਼ਲਾਟ (ਛੋਟੇ ਪਿਆਜ਼) - 10
- ਲਾਲ ਮਿਰਚ ਪਾਉਡਰ - 1 ਚਮਚ
- ਧਨਿਆ ਪਾਉਡਰ - 2 ਚਮਚ
- ਹਲਦੀ ਪਾਊਡਰ - 1/2 ਚਮਚ
- ਪੀਸੀ ਹੋਈ ਕਾਲੀ ਮਿਰਚ - 1/2 ਚਮਚ
- ਇਮਲੀ ਦਾ ਪਾਣੀ - 1/2 ਕੱਪ
- ਰਾਈ - 1 ਚਮਚ
- ਨਾਰੀਅਲ (ਕੱਦੁਕਸ ਕੀਤਾ ਹੋਇਆ) – 1 ਕੱਪ
- ਮੇਥੀ - 1 ਚਮਚ
- ਨਾਰੀਅਲ ਦਾ ਤੇਲ - 3 ਚਮਚ
- ਕਰੀ ਪੱਤੇ
- ਲੂਣ - ਸੁਆਦ ਅਨੁਸਾਰ
- ਲਾਲ ਮਿਰਚ
ਬਨਾਉਣ ਦੀ ਵਿਧੀ
ਪੈਨ ਵਿੱਚ ਥੋੜਾ ਤੇਲ ਗਰਮ ਕਰੋ। ਇਸ ਵਿੱਚ ਕੱਦੁਕਸ ਕੀਤਾ ਹੋਇਆ ਨਾਰੀਅਲ ਪਾਓ। ਜਦੋ ਇਹ ਹਲਕਾ ਭੂਰਾ ਹੋ ਜਾਵੇ, ਇਸ ਵਿੱਚ ਮੇਥੀ ਪਾ ਦਿਓ। ਹਿਲਾਉੰਦੇ ਰਵੋ। ਹੁਣ ਧਨਿਆ ਪਾਉਡਰ, ਮਿਰਚ ਪਾਉਡਰ, ਪੀਸੀ ਹੋਈ ਕਾਲੀ ਮਿਰਚ ਅਤੇ ਹਲਦੀ ਪਾਉਡਰ ਪਾਓ। ਚੰਗੀ ਤਰ੍ਹਹਾਂ ਹਿਲਾਓ। ਛੋਟੇ ਪਿਆਜ਼ ਪਾਓ। ਫੇਰ ਇਸਨੂੰ ਹਿਲਾਓ। ਸਮੱਗਰਿਟਾ ਦਾ ਪੇਸਟ ਬਣਾ ਕੇ ਇੱਕ ਪਾਸੇ ਰੱਖ ਲਵੋ।
ਇੱਕ ਦੂਜੇ ਪੈਨ ਵਿੱਚ ਦੋ ਚਮਚ ਤੇਲ ਗਰਮ ਕਰੋ। ਇਸ ਵਿੱਚ ਛੋਟੇ ਟੁੱਕੜਿਆਂ ਵਿੱਚ ਕੱਟੇ ਹੋਏ ਬੈੰਗਣ ਅਤੇ ਪਿਆਜ਼ ਪਾਓ। ਚੰਗੀ ਤਰ੍ਹਹਾਂ ਹਿਲਾਓ। ਭਾਂਡੇ ਨੂੰ ਢੱਕ ਦਿਓ ਅਤੇ ਕੁਝ ਦੇਰ ਤੱਕ ਪਕਾਓ।
ਹੁਣ ਢੱਕਣ ਹਟਾਓ ਅਤੇ ਥੋੜੀ ਦੇਰ ਹਿਲਾਕੇ ਫੇਰ ਢੱਕਣ ਬੰਦ ਕਰ ਦਿਓ ਅਤੇ ਪਕਾਓ। ਦੁਬਾਰਾ ਢੱਕਣ ਹਟਾ ਕੇ ਇਮਲੀ ਦਾ ਪਾਣੀ ਅਤੇ ਸ਼ੁਰੂ ਵਿੱਚ ਤਿਆਰ ਕੀਤੇ ਗਏ ਪੇਸਟ ਨੂੰ ਇਸ ਵਿੱਚ ਰਲਾਓ। ਇਸਨੂੰ ਉਬਲਣ ਦਿਓ। ਫੇਰ ਇਸ ਵਿੱਚ ਥੋੜਾ ਪਾਣੀ ਪਾਓ ਅਤੇ ਹੋਲੀ ਹੋਲੀ ਹਿਲਾਓ। ਹੁਣ ਇਸ ਵਿੱਚ ਲੂਣ ਪਾਓ ਅਤੇ ਫੇਰ ਰਲਾਓ।
ਹੁਣ ਤੀਯੱਲ ਲਈ ਤੜਕਾ ਤਿਆਰ ਕਰੋ। ਥੋੜਾ ਤੇਲ ਗਰਮ ਕਰਕੇ ਉਸ ਵਿੱਚ ਰਾਈ, ਲਾਲ ਮਿਰਚ ਅਤੇ ਕਰੀ ਪੱਤਾ ਪਾਓ ਅਤੇ ਤੀਯਲ ਨੂੰ ਇਸ ਦਾ ਤੜਕਾ ਲਾ ਦਿਓ।
ਗਰਮਾਗਰਮ ਪਰੋਸੋ।