ਇਸ ਵੀਡਿਓ ਵਿੱਚ ਬੀਫ ਫ੍ਰਾਈ ਨੂੰ ਬਨਾਉਣ ਦੀ ਵਿਧੀ ਵਿਖਾਈ ਗਈ ਹੈ।
ਹੇਠਾਂ ਦਿੱਤੀ ਗਈ ਸਮੱਗਰੀ ਨਾਲ ਛੋਟੇ ਕਿਊਬ ਵਿੱਚ ਕੱਟੇ ਗਏ ਬਿਨਾ ਹੱਡੀ ਵਾਲੇ ਇੱਕ ਕਿਲੋਗ੍ਰਾਮ ਸਾਫ਼ ਬੀਫ ਨੂੰ ਮੈਰਿਨੇਟ ਕਰੋ :
- ਬਰੀਕ ਕੱਟਿਆ ਹੋਇਆ ਨਾਰੀਅਲ - ½ ਕੱਪ
- ਦੋ ਟੁੱਕੜਿਆਂ ਵਿੱਚ ਕੱਟਿਆ ਹੋਇਆ ਛੋਟਾ ਪਿਆਜ਼ - 1 ਕੱਪ
- ਧਨਿਆ ਪਾਉਡਰ - 3 ਚਮਚ
- ਮਿਰਚ ਪਾਉਡਰ - 2 ਚਮਚ
- ਕਾਲੀ ਮਿਰਚ ਪਾਉਡਰ - 2 ਚਮਚ
- ਹਲਦੀ ਪਾਊਡਰ - 1/2 ਚਮਚ
- ਗਰਮ ਮਸਾਲਾ, - 2-3 ਚਮਚ
- ਕੱਟਿਆ ਹੋਇਆ ਤਾਜ਼ਾ ਅਦਰਕ - 4-5 ਸੈਂਟੀਮੀਟਰ
- ਕੱਟੇ ਹੋਏ ਲਸਣ ਦਿਆ ਕਲਿਆਂ - 10
- ਲੂਣ - ਸਵਾਦ ਅਨੁਸਾਰ
ਜਦੋ ਬੀਫ ਚੰਗੀ ਤਰ੍ਹਹਾਂ ਮੈਰਿਨੇਟ ਹੋ ਜਾਵੇ, ਇਸਨੂੰ ਕੂਕਰ ਵਿੱਚ 200 ਮਿਲੀ ਪਾਣੀ ਨਾਲ ਨਰਮ ਹੋਣ ਤੱਕ (ਲਗਭੱਗ 15 - 20 ਮਿੰਟ) ਪਕਾਓ।
ਜੇ ਮਾਂਸ ਵਿੱਚ ਪਾਣੀ ਬੱਚਦਾ ਪਿਆ ਹੈ, ਤਾਂ ਤੇਜ ਗੈਸ ਤੇ ਕੂਕਰ ਦਾ ਢੱਕਣ ਖੁੱਲ੍ਹਾ ਰੱਖ ਕੇ ਪਾਣੀ ਨੂੰ ਪੂਰੀ ਤਰ੍ਹਹਾਂ ਸੁੱਕ ਜਾਉਣ ਤੱਕ ਪਕਾਓ।
3-4 ਚਮਚ ਨਾਰੀਅਲ ਦੇ ਤੇਲ ਵਿੱਚ ਦੋ ਮੱਧਮ ਆਕਾਰ ਦੇ ਪਿਆਜ਼ ਦੇ ਟੁਕੜੇ ਅਤੇ ਕੁਝ ਕਰੀ ਪੱਤੇ ਭੁੰਨੋ। ਫੇਰ, ਪੱਕੇ ਹੋਏ ਬੀਫ ਨੂੰ ਇਸ ਵਿੱਚ ਪਾ ਦਿਓ। ਮੱਧਮ ਗੈਸ ਤੇ ਮਾਂਸ ਨੂੰ ਭੂਰਾ ਹੋਣ ਤੱਕ ਭੁੰਨੋ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰਭ: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377