ਇਸ ਵੀਡਿਓ ਵਿੱਚ ਚਿਕਨ ਕਰੀ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਇੱਕ ਕਿਲੋਗ੍ਰਾਮ ਚਿਕਨ ਨੂੰ ਔਸਤ ਆਕਾਰ ਦੇ ਟੁਕੜਿਆਂ ਵਿੱਚ ਕੱਟ ਕੇ ਇੱਕ ਪਾਸੇ ਰੱਖ ਦਿਓ।
3-4 ਚਮਚ ਤੇਲ ਵਿੱਚ ਹੇਠਾਂ ਦਿੱਤੀ ਗਈ ਸਮੱਗਰਿਆਂ ਨੂੰ ਤਲੋ :
- ਪਿਆਜ਼ - 2
- ਅਦਰਕ - 2 ਇੰਚ
- ਲਸਣ - 8-10 ਕਲਿਆਂ
- ਹਰੀ ਮਿਰਚ - 2 ਜਾਂ 3
ਇਸ ਤੋ ਬਾਅਦ ਹੇਠਾਂ ਦਿੱਤੇ ਗਏ ਮਸਾਲਿਆਂ ਨੂੰ ਜਾਂ ਤਾਂ ਸੁੱਕਾ ਪੀਹ ਲਵੋ ਜਾਂ ਪਾਣੀ ਨਾਲ ਪੀਹ ਲਵੋ :
- ਧਨਿਆ ਪਾਉਡਰ - 2-3 ਚਮਚ
- ਮਿਰਚ ਪਾਉਡਰ - 1½ ਚਮਚ
- ਹਲਦੀ ਪਾਉਡਰ - ½ ਚਮਚ
- ਗਰਮ ਮਸਾਲਾ - 1½ - 2 ਚਮਚ
ਰੋਸਟ ਹੋਣ ਅਤੇ ਤੇਲ ਤੋ ਵੱਖ ਹੋਣ ਤੱਕ ਮਸਾਲਿਆਂ ਨੂੰ ਹਿਲਾਉੰਦੇ ਰਵੋ। ਫੇਰ ਇਸ ਵਿੱਚ ਚਿਕਨ ਦੇ ਟੁੱਕੜੇ ਅਤੇ ਇੱਕ ਜਾਂ ਦੋ ਆਲੂ, ਇੱਕ ਕੱਟਿਆ ਹੋਇਆ ਟਮਾਟਰ ਅਤੇ ਸੁਆਦ ਅਨੁਸਾਰ ਲੂਣ ਪਾਓ। ਚੰਗੀ ਤਰ੍ਹਹਾਂ ਰਲਾਓ ਅਤੇ 1½ ਗਲਾਸ ਪਾਣੀ ਪਾਓ। ਪਤੀਲੇ ਦਾ ਢੱਕਣ ਬੰਦ ਕਰ ਦਿਓ ਅਤੇ ਇਸ ਨੂੰ ਨਰਮ ਹੋਣ ਤੱਕ ਪਕਾਓ। ਜੇ ਸ਼ੋਰਬਾ (ਗਰੇਵੀ) ਵੱਧ ਲੱਗੇ ਤਾਂ ਢੱਕਣ ਹਟਾ ਦਿਓ ਅਤੇ ਤੇਜ ਗੈਸ ਤੇ ਪਕਾਓ। ਕਰੀ ਪੱਤਿਆਂ ਨਾਲ ਸਜਾਓ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰਭ: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377