Trade Media
     

ਫਿੱਸ਼ ਮੌਲੀ

 
 
ਇਸ ਵੀਡਿਓ ਵਿੱਚ ਫਿੱਸ਼ ਮੌਲੀ ਬਨਾਉਣ ਦੀ ਵਿਧੀ ਵਿਖਾਇਆ ਗਿਆ ਹੈ।

500 - 800 ਗ੍ਰਾਮ ਪੌਮਫਰੇਟ, ਪਰਲ ਸਪੌਟ, ਮੁਲੇੱਟ, ਸੀਰ ਮੱਛੀ ਨੂੰ ਸਾਫ਼ ਕਰਕੇ ਇੱਕ ਪਾਸੇ ਰੱਖ ਦਿਓ।

ਮੱਛੀ ਨੂੰ ਕੁਝ ਲੂਣ, ਹਲਦੀ ਅਤੇ ਕਾਲੀ ਮਿਰਚ ਨਾਲ 15-30 ਮਿੰਟ ਮੈਰੀਨੇਟ ਕਰੋ। ਹੁਣ ਹਲਕਾ ਤਲ ਕੇ ਇੱਕ ਪਾਸੇ ਰੱਖ ਲਓ।

ਤਿੰਨ ਜਾਂ ਚਾਰ ਚਮਚ ਤੇਲ ਗਰਮ ਕਰਕੇ ਉਸ ਵਿੱਚ 1 ਚਮਚ ਰਾਈ ਪਾਓ ਅਤੇ ਹੇਠਲਿਆਂ ਸਮੱਗਰਿਆਂ ਦਾ ਤੜਕਾ ਲਾਓ :
  • ਪਿਆਜ਼ - 2 (ਬਰੀਕ ਕੱਟਿਆ ਹੋਇਆ)
  • ਅਦਰਕ - 2 ਇੰਚ (ਕੱਟਿਆ ਹੋਇਆ)
  • ਲਸਣ  - 10 ਤੋ 12 ਕਲਿਆਂ (ਕੱਟਿਆ ਹੋਇਆ)
  • ਹਰੀ ਮਿਰਚ - 2 ਜਾਂ 3 ਦੋ ਫਾੜ ਕੀਤੀਆਂ ਹੋਇਆ
ਜਦੋ ਪਿਆਜ਼ ਪਾਰਦਰਸ਼ੀ ਹੋ ਜਾਵੇ, ਇਸ ਵਿੱਚ ਕੱਟਿਆ ਹੋਇਆ ਟਮਾਟਰ ਪਾ ਦਿਓ।

ਫੇਰ ਹਿਲਾਓ ਅਤੇ ਹੁਣ ਇਸ ਵਿੱਚ ਹੇਠਲਿਆਂ ਸਮੱਗਰਿਆਂ ਨੂੰ ਇੱਕਠਾ ਪੀਹ ਕੇ ਜਾਂ ਇਸ ਵਿੱਚ ਥੋੜਾ ਪਾਣੀ ਪਾ ਕੇ ਬਣਾਈ ਗਈ ਮਸਾਲਾ ਪੇਸਟ ਨੂੰ ਪਾਓ :
  • ਧਨਿਆ ਪਾਉਡਰ - 2½ ਚਮਚ
  • ਮੇਥੀ ਪਾਉਡਰ - ½ ਚਮਚ
  • ਹਲਦੀ ਪਾਉਡਰ - ½ ਚਮਚ
ਇਸਨੂੰ ਪੱਕਣ ਦੀ ਖੁਸ਼ਬੋ ਆਉਣ ਤੱਕ ਪਕਾਓ। ਫੇਰ ਇਸ ਵਿੱਚ 2-3 ਕੱਪ ਗਾੜ੍ਹਾ ਨਾਰੀਅਲ ਦਾ ਦੁੱਧ (ਨਾਰੀਅਲ ਦਾ ਦੂਜਾ ਦੁੱਧ) ਪਾਓ।

ਜਦੋ ਨਾਰੀਅਲ ਦਾ ਦੁੱਧ ਉਬਲਣਾ ਸ਼ੁਰੂ ਹੋ ਜਾਵੇ, ਉਦੋ ਇਸ ਵਿੱਚ ਹਲਕੀ ਤਲੀ ਹੋਈ ਮੱਛੀ ਪਾ ਦਿਓ। ਢੱਕਣ ਬੰਦ ਕਰ ਦਿਓ ਅਤੇ 15 ਮਿੰਟਾਂ ਤੱਕ ਪਕਾਓ।

ਹੁਣ ਇਸ ਵਿੱਚ ਨਾਰੀਅਲ ਦਾ ਪਹਿਲਾਂ ਦੁੱਧ ( ਗਾੜ੍ਹਾ ਨਾਰੀਅਲ ਦਾ ਦੁੱਧ) ਪਾਓ। (ਗਾੜ੍ਹੀ ਗਰੇਵੀ ਲਈ, ਪਾਣੀ ਵਿੱਚ ਦੋ ਚਮਚ ਮੱਕੀ ਦਾ ਆਟਾ ਪਾਓ)।

ਕੁਝ ਮਿੰਟਾਂ ਲਈ ਇਸ ਨੂੰ ਉਬਲਣ ਦਿਓ ਅਤੇ ਫੇਰ ਗੈਸ ਤੋ ਥੱਲੇ ਉਤਾਰ ਦਿਓ। ਇਸ ਉੱਤੇ ਕੁਝ ਤਾਜ਼ਾ ਧਨਿਆ ਪੱਤਾ ਪਾਓ।

ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰਭ: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : simonroy@hotmail.com
ਟੈਲੀਫੋਨ : +91 471 2215377


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia