ਇਸ ਵੀਡਿਓ ਵਿੱਚ ਮਟਨ ਸਟੂ ਬਨਾਉਣ ਦੀ ਵਿਧੀ ਨੂੰ ਵਿਖਾਇਆ ਗਿਆ ਹੈ।
ਅੱਧਾ ਕਿੱਲੋ ਮਟਨ ਨੂੰ ਸਾਫ਼ ਕਰਕੇ ਅਤੇ ਮੱਧਮ ਆਕਾਰ ਵਿੱਚ ਕੱਟ ਕੇ ਇੱਕ ਪਾਸੇ ਰੱਖ ਲਓ।
3-4 ਚਮਚ ਤੇਲ ਵਿੱਚ ਹੇਠਲਿਆਂ ਸਮੱਗਰਿਆਂ ਪਾ ਕੇ ਤੜਕਾ ਲਾਓ:
- ਮੱਧ ਅਕਾਰ ਦੇ ਪਿਆਜ਼ - 2 (ਕੱਟੇ ਹੋਏ)
- ਅਦਰਕ - 2 ਇੰਚ
- ਲਸਣ - 8 ਤੋ 10 ਕਲਿਆਂ
- ਹਰੀ ਮਿਰਚ - 2-3 (ਕੱਟਿਆਂ ਹੋਇਆ)
ਫੇਰ ਇਸ ਵਿੱਚ ਦਾਲਚੀਨੀ ਦੇ 2 ਜਾਂ 3 ਡੰਡੇ, 8-10 ਲੋੰਗ, 3-4 ਇਲਆਚਿਆਂ, ਅਤੇ 1 ਚਮਚ ਕਾਲੀ ਮਿਰਚ ਪਾਉਡਰ ਪਾਓ। ਹੁਣ ਇਸ ਨੂੰ ਹਿਲਾਓ।
ਹੁਣ ਇਸ ਵਿੱਚ ਇੱਕ ਕੱਟਿਆ ਹੋਇਆ ਟਮਾਟਰ, ਵੱਡਾ ਵਰਗਾਕਾਰ ਕੱਟਿਆ ਹੋਇਆ ਆਲੂ, ਕਿਉਬ ਵਿੱਚ ਕੱਟਿਆ ਹੋਇਆ 1 ਜਾਂ 2 ਗਾਜਰਾਂ ਪਾਓ ਅਤੇ ਸੁਆਦ ਅਨੁਸਾਰ ਲੂਣ ਪਾਓ।
ਇੱਕ ਵਾਰੀ ਫੇਰ ਹਿਲਾਓ। ਹੁਣ ਇਸ ਵਿੱਚ ਕੱਟਿਆ ਹੋਇਆ ਮਟਨ ਪਾਓ ਅਤੇ ਚੰਗੀ ਤਰ੍ਹਹਾਂ ਰਲਾਓ। ਹੁਣ ਇਸ ਵਿੱਚ 3-4 ਕੱਪ ਦੂਜਾ ਨਾਰੀਅਲ ਦਾ ਦੁੱਧ ਪਾ ਦਿਓ।
ਇਸ ਨੂੰ ਢੱਕ ਦਿਓ ਅਤੇ ਮੀਟ ਨਰਮ ਹੋਣ ਤੱਕ ਇਸ ਨੂੰ ਪਕਾਓ। ਫੇਰ ਗਰੇਵੀ ਨੂੰ ਗਾੜ੍ਹਾ ਕਰਨ ਲਈ ਠੰਡੇ ਪਾਣੀ ਵਿੱਚ 2 ਚਮਚ ਮੱਕੀ ਦਾ ਆਟਾ ਘੋਲ ਕੇ ਇਸ ਵਿੱਚ ਪਾ ਦਿਓ।
2-3 ਮਿੰਟਾਂ ਤੱਕ ਪਕਾਓ। ਫੇਰ ਇਸ ਵਿੱਚ ਨਾਰੀਅਲ ਦਾ ਪਹਿਲਾ ਦੁੱਧ ਪਾਓ। ਗਰਮ ਕਰੋ ਅਤੇ ਗੈਸ ਤੋ ਥੱਲੇ ਉਤਾਰ ਦਿਓ।
ਛੋਟੇ ਛੋਟੇ ਕੱਟੇ ਹੋਏ ਪਿਆਜ਼ਾ ਨੂੰ ਘਿਓ ਵਿੱਚ ਭੁੰਨ ਕੇ ਇਸਨੂੰ ਸਜਾਓ।
ਲੇਲੂ ਰਾਯ ਦੀ ਵਿਅੰਰਨ ਵਿਧੀ (ਸੰਦਰਭ: ਲੋਨਲੀ ਪਲੈਨਿਟ ਅਤੇ ਰੱਫ ਗਾਈਡ)
ਈਮੇਲ : ਤਜਠਰਅਗਰਖਰਵਠaਜ;।ਫਰਠ
ਟੈਲੀਫੋਨ : + 91 471 2215377