ਪੁੱਟੂ ਲਈ ਸਮੱਗਰੀ
- ਪੁੱਟੂ ਮਾਵ (ਚੌਲਾਂ ਦਾ ਆਟਾ) - 2 ਕੱਪ
- ਲੂਣ
- ਗਰਮ ਪਾਣੀ
- ਨਾਰੀਅਲ (ਕੱਦੁਕਸ ਕੀਤਾ ਹੋਇਆ)
ਪੁੱਟੂ ਬਨਾਉਣ ਦੀ ਵਿਧੀ
ਚੌਲਾਂ ਦੇ ਆਟੇ ਵਿੱਚ ਲੋੜੀਦਾ ਪਾਣੀ ਅਤੇ ਲੂਣ ਪਾਓ। ਉੰਗਲਾਂ ਨਾਲ ਆਟੇ ਨੂੰ ਰਲਾਓ। ਪੁੱਟੂ ਬਨਾਉਣ ਲਈ, ਤੁਸੀ ਪਾਰੰਪਰਿਕ ਪੁੱਟੂ ਕੁਡਮ ਦੀ ਵਰਤੋ ਵੀ ਕਰ ਸਕਦੇ ਹੋ। ਬੇਲਨਾਕਾਰ ਕੰਨਟੇਨਰ ਵਿੱਚ ਕੱਦੁਕਸ ਕੀਤਾ ਹੋਇਆ ਇੱਕ ਚਮਚ ਨਾਰੀਅਲ ਪਾ ਕੇ ਸ਼ੁਰੂ ਕਰੋ ਅਤੇ ਫੇਰ ਆਟੇ ਨੂੰ ਚੰਗੀ ਤਰ੍ਹਹਾਂ ਰਲਾਓ। ਭਾਂਡੇ ਵਿੱਚ ਆਟਾ ਪਾਉਣ ਦੇ ਨਾਲ ਨਾਲ ਇਸ ਵਿੱਚ ਕੱਦੁਕਸ ਕੀਤਾ ਹੋਇਆ ਨਾਰੀਅਲ ਵੀ ਪਾਓ। ਇਹ ਪੱਕਾ ਕਰ ਲਓ ਕਿ ਕੰਨਟੇਨਰ ਪੂਰੀ ਤਰ੍ਹਹਾਂ ਭਰਿਆ ਹੋਇਆ ਹੈ। ਬੇਲਨਾਕਾਰ ਭਾਂਡੇ ਦੇ ਉੱਪਰੀ ਹਿੱਸੇ ਨੂੰ ਢੱਕਣ ਤੋ ਬਾਅਦ ਇਸਨੂੰ ਪੁੱਟੂ ਕੁਡਮ ਤੇ ਰੱਖੋ। ਹੁਣ ਇਸਨੂੰ ਭਾਫ ਨਾਲ ਬਨਣ ਲਈ ਛੱਡ ਦਿਓ।
ਤੁਹਾਡਾ ਪੁੱਟੂ 3 ਮਿੰਟਾਂ ਵਿੱਚ ਪਰੋਸਣ ਲਈ ਤਿਆਰ ਹੋ ਜਾਵੇਗਾ। ਕੱਡਲਾ ਕਰੀ ਨਾਲ ਇਸ ਦਾ ਆਨੰਦ ਮਾਣੋ।
ਕੱਡਲਾ ਕਰੀ ਲਈ ਸਮੱਗਰੀ
- ਕਾਲੇ ਚਨ੍ਹੇ (ਕਾਬੁਲੀ/ਬੰਗਾਲੀ ਚਨ੍ਹੇ) - 1 ਕੱਪ
- ਛੋਟੇ ਪਿਆਜ਼ (ਕੱਟੇ ਹੋਏ) - 1 ਕੱਪ
- ਨਾਰੀਅਲ (ਕੱਦੁਕਸ ਕੀਤਾ ਹੋਇਆ) - 1 ਕੱਪ
- ਧਨਿਆ ਪਾਉਡਰ - 2 ਚਮਚ
- ਲਾਲ ਮਿਰਚ ਪਾਉਡਰ - 1 ਚਮਚ
- ਹਲਦੀ ਪਾਉਡਰ - 1/2 ਚਮਚ
- ਗਰਮ ਮਸਾਲਾ - 1/2 ਚਮਚ
- ਨਾਰੀਅਲ (ਚਕੌਰ ਕੱਟਿਆ ਹੋਇਆ) - 1/4 ਕੱਪ
- ਟਮਾਟਰ (ਕੱਟਿਆ ਹੋਇਆ) - 1/4 ਕੱਪ
- ਕਰੀ ਪੱਤਾ
- ਧਨਿਆ ਪੱਤਾ
- ਲੂਣ
- ਤੇਲ
- ਰਾਈ
- ਲਾਲ ਮਿਰਚ
- ਅਦਰਕ - ਲਸਣ ਦਾ ਪੇਸਟ
ਕੱਡਲਾ ਕਰੀ - ਬਨਾਉਣ ਦੀ ਵਿਧੀ
ਸਭ ਤੋ ਪਹਿਲਾਂ ਕਾਲੇ ਚਨ੍ਹਿਆਂ (ਕੁਬਲੀ ਚਨ੍ਹੇ/ਬੰਗਾਲੀ ਚੰਨ੍ਹੇ) ਨੂੰ ਲੂਣ ਪਾ ਕੇ ਘੱਟੋ ਘੱਟ 10 ਘੰਟੇ ਤੱਕ ਭਿਗੋ ਕੇ ਰੱਖੋ। ਕਾਲੇ ਚਨ੍ਹਿਆਂ ਨੂੰ ਚੰਗੀ ਤਰ੍ਹਹਾਂ ਪਕਾਓ ਅਤੇ ਇੱਕ ਪਾਸੇ ਰੱਖ ਦਿਓ।
ਇੱਕ ਪੈਨ ਵਿੱਚ 1 ਚਮਚ ਤੇਲ ਗਰਮ ਕਰੋ। ਇਸ ਵਿੱਚ ਕੱਦੁਕਸ ਕੀਤਾ ਹੋਇਆ ਨਾਰੀਅਲ ਭੂਰਾ ਹੋਣ ਤੱਕ ਭੁੰਨੋ। ਇਸ ਵਿੱਚ, ਧਨਿਆ ਪਾਉਡਰ, ਮਿਰਚ ਪਾਉਡਰ ਅਤੇ ਗਰਮ ਮਸਾਲਾ ਪਾਓ। ਸਾਰੀ ਸਮੱਗਰੀ ਨੂੰ ਭੂਰਾ ਹੋਣ ਤੱਕ ਭੁੰਨੋ। ਇਸ ਦਾ ਪੇਸਟ ਬਣਾਓ ਅਤੇ ਇੱਕ ਪਾਸੇ ਰੱਖ ਲਓ।
ਇੱਕ ਪੈਨ ਲਓ ਅਤੇ ਇਸ ਵਿੱਚ ਥੋੜਾ ਨਾਰੀਅਲ ਦਾ ਤੇਲ ਗਰਮ ਕਰੋ। ਇਸ ਵਿੱਚ ਰਾਈ ਅਤੇ ਲਾਲ ਮਿਰਚ ਪਾਓ। ਜਦੋ ਇਹ ਫੁੱਟਣਾ ਸ਼ੁਰੂ ਹੋ ਜਾਵੇ, ਇਸ ਵਿੱਚ ਕੱਟਿਆ ਹੋਇਆ ਨਾਰੀਅਲ ਪਾ ਕੇ ਥੋੜੀ ਦੇਰ ਹਿਲਾਓ। ਹੁਣ ਇਸ ਵਿੱਚ ਅਦਰਕ-ਲਸਣ ਦਾ ਪੇਸਟ ਪਾਉਣ ਤੋ ਬਾਅਦ ਪਿਆਜ਼ ਅਤੇ ਟਮਾਟਰ ਪਾਓ। ਕੁਝ ਕਰੀ ਪੱਤਾ ਪਾ ਕੇ ਹਿਲਾਓ। ਤੁਸੀ ਹੁਣ ਇਸ ਵਿੱਚ ਕਾਲੇ ਚਨ੍ਹੇ ਪਾ ਸਕਦੇ ਹੋ। ਇਸ ਵਿੱਚ ਲੋੜੀਦਾ ਪਾਣੀ ਅਤੇ ਲੂਣ ਪਾਓ। ਚੰਗੀ ਤਰ੍ਹਹਾਂ ਰਲਾਓ।
ਇੱਕ ਪਾਸੇ ਰੱਖੇ ਹੋਏ ਨਾਰੀਅਲ ਦੇ ਪੇਸਟ ਨੂੰ ਪੱਕੇ ਹੋਏ ਚਨ੍ਹਿਆਂ ਵਿੱਚ ਪਾ ਦਿਓ। ਕਰੀ ਨੂੰ ਚੰਗੀ ਤਰ੍ਹਹਾਂ ਉੁਬਾਲੋ
ਤੁਸੀ ਇਸ ਨੂੰ ਕੱਟੇ ਹੋਏ ਧਨਿਆ ਪੱਤਿਆਂ ਨਾਲ ਸਜਾਕੇ ਪੁੱਟੂ ਨਾਲ ਪਰੋਸ ਸਕਦੇ ਹੋ। ਇਹ ਇੱਕ ਸੁਆਦ ਸੰਯੋਜਨ ਹੈ।